SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਨ ਨੇਸ਼ਨ ਪਾਰਟੀ ਦੀ ਲੋਕਪ੍ਰਿਯਤਾ ਤੋਂ ਮਹਾਰਾਜਾ ਰਣਜੀਤ ਸਿੰਘ ਅਵਾਰਡਜ਼ ਤੱਕ

5/26/2026
25 ਮਈ ਨੂੰ ਪ੍ਰਸਾਰਿਤ ਹੋਏ ਇਸ ਪੂਰੇ ਪ੍ਰੋਗਰਾਮ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਤੋਂ ਇਲਾਵਾ ਹੋਰ ਖਾਸ ਪੇਸ਼ਕਾਰੀਆਂ ਸ਼ਾਮਿਲ ਹਨ। ਇਨ੍ਹਾਂ ਵਿੱਚ ਪੰਜਾਬ ਦੀ ਮੌਜੂਦਾ ਖ਼ਬਰਸਾਰ ਵਾਲੀ ਪੰਜਾਬੀ ਡਾਇਰੀ, ਨਿਊ ਸਾਊਥ ਵੇਲਜ਼ ਵਿੱਚ ਖੁੱਲ੍ਹੇ 'ਰਿਫਿਊਜੀ ਐਂਡ ਮਾਈਗ੍ਰੈਂਟ ਵਰਕਰਜ਼ ਸੈਂਟਰ' ਦੇ ਵੇਰਵਿਆਂ ਦੇ ਨਾਲ-ਨਾਲ ਬੱਚਿਆਂ ਨੂੰ ਨੱਕ ਰਾਹੀਂ ਦਿੱਤੀ ਜਾਣ ਵਾਲੀ ਫਲੂ ਵੈਕਸੀਨ ਸਬੰਧੀ ਅਹਿਮ ਜਾਣਕਾਰੀਆਂ ਵੀ ਹਨ। ਇਸ ਦੇ ਨਾਲ ਹੀ ਆਰ ਬੀ ਏ ਵਲੋਂ ਪਿਛਲੇ ਦਿਨੀਂ ਵਿਆਜ ਦਰਾਂ ਵਿੱਚ ਕੀਤੇ ਗਏ ਵਾਧੇ ਤੋਂ ਬਾਅਦ ਆਮ ਲੋਕਾਂ ਅਤੇ ਕਾਰੋਬਾਰੀਆਂ ਬਾਰੇ ਮਾਹਿਰਾਂ ਦੇ ਸੁਝਾਅ ਵੀ ਸ਼ਾਮਿਲ ਹਨ। ਪੂਰਾ ਪ੍ਰੋਗਰਾਮ ਸੁਣਨ ਲਈ ਆਡੀਓ ਬਟਨ ਉੱਤੇ ਕਲਿੱਕ ਕਰੋ...

Duration:00:49:29

Ask host to enable sharing for playback control

PCOS ਤੋਂ PMOS: ਦੁਨੀਆਂ ਭਰ ਵਿਚ 17 ਕਰੋੜ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਰੋਗ ਦਾ ਨਾਮ ਕਿਉਂ ਬਦਲਿਆ ਗਿਆ ਹੈ ?

5/26/2026
ਹਰ ਅੱਠ ਵਿੱਚੋਂ ਇੱਕ ਔਰਤ ਨੂੰ ਪ੍ਰਭਾਵਿਤ ਕਰਦੇ ਹਾਰਮੋਨਲ ਅਸੰਤੁਲਨ ਰੋਗ ਦਾ ਨਵਾਂ ਨਾਮ Polyendocrine metabolic ovarian syndrome (PMOS) ਘੋਸ਼ਿਤ ਕੀਤਾ ਗਿਆ ਹੈ। ਇੱਕ ਅੰਤਰਰਾਸ਼ਟਰੀ ਪਹਿਲਕਦਮੀ, ਜਿਸ ਵਿਚ ਆਸਟ੍ਰੇਲੀਅਨ ਸਿਹਤ ਮਾਹਿਰ ਵੀ ਮੌਜੂਦ ਸਨ, ਵਲੋਂ 14 ਸਾਲ ਸਾਲ ਲੰਬੀ ਖੋਜ ਦੇ ਅਧਾਰ ‘ਤੇ Polycystic ovary syndrome (PCOS) ਨਾਮ ਨਾਲ ਹੋਣ ਵਾਲੀ ਉਲਝਣ ਨੂੰ ਸੁਧਾਰਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਐਕਸਪਲੇਨਰ ਵਿੱਚ ਜਾਣੋ ਕਿਸ ਤਰ੍ਹਾਂ ਇਹ ਰੋਗ ਨਾਂ ਸਿਰਫ ਅੰਡੇਦਾਨੀ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਚਮੜੀ, ਪਾਚਨ ਸ਼ਕਤੀ, ਅਤੇ ਜਣਨ ਸਿਹਤ ਵਿੱਚ ਵੀ ਸਮੱਸਿਆ ਪੈਦਾ ਕਰਦਾ ਹੈ। ਜਾਣੋ ਬਿਨਾਂ ਸਪਸ਼ਟ ਇਲਾਜ ਦੇ ਰੋਗ ਨਾਲ ਜੂਝ ਰਹੀਆਂ ਔਰਤਾਂ ਦਾ ਅਨੁਭਵ ਅਤੇ ਨਵੇਂ ਨਾਮ ਉੱਤੇ ਪ੍ਰਤੀਕਿਰਿਆ।

Duration:00:16:05

Ask host to enable sharing for playback control

ਖ਼ਬਰਨਾਮਾ: ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਬਿਜਲੀ ਦੇ ਬਿੱਲਾਂ ਵਿੱਚ 10% ਤੱਕ ਕਟੌਤੀ ਦਾ ਅਨੁਮਾਨ

5/26/2026
ਆਸਟ੍ਰੇਲੀਆ ਦੇ ਪੂਰਬੀ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ ਬਿਜਲੀ ਬਿੱਲਾਂ ਵਿੱਚ 10 ਫੀਸਦੀ ਤੱਕ ਕਮੀ ਆਉਣ ਦੀ ਸੰਭਾਵਨਾ ਹੈ। ਇਹ ਰਾਹਤ 'ਆਸਟ੍ਰੇਲੀਅਨ ਐਨਰਜੀ ਰੈਗੂਲੇਟਰ' (AER) ਦੇ ਉਸ ਫੈਸਲੇ ਤੋਂ ਬਾਅਦ ਮਿਲੀ ਹੈ, ਜਿਸ ਤਹਿਤ ਉਨ੍ਹਾਂ ਨੇ ਅੰਤਿਮ 'ਡਿਫਾਲਟ ਮਾਰਕੀਟ ਆਫਰ' (DMO) ਦੀਆਂ ਦਰਾਂ ਨੂੰ ਘਟਾ ਦਿੱਤਾ ਹੈ। ਇਸ ਫੈਸਲੇ ਨਾਲ ਸਾਊਥ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ (NSW) ਅਤੇ ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਹਿੱਸਿਆਂ ਵਿੱਚ ਘਰੇਲੂ ਬਿਜਲੀ ਦੀਆਂ ਕੀਮਤਾਂ ਵਿੱਚ 10.7 ਫੀਸਦੀ ਤੱਕ ਦੀ ਗਿਰਾਵਟ ਆਵੇਗੀ। ਹੋਰ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:05:02

Ask host to enable sharing for playback control

ਪੰਜਾਬੀ ਡਾਇਰੀ: ਪੰਜਾਬ ਸਰਕਾਰ ਵੱਲੋਂ 87 ਖਿਡਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ

5/25/2026
ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰਨ ਵਾਲੇ ਪੰਜਾਬ ਨਾਲ ਸਬੰਧਤ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਡੇਢ-ਡੇਢ ਕਰੋੜ ਰੁਪਏ ਅਤੇ ਪੈਰਾ ਪਾਵਰਲਿਫਟਰ ਪਰਮਜੀਤ ਸਿੰਘ ਨੂੰ 55 ਲੱਖ ਰੁਪਏ ਨਾਲ ਸਨਮਾਨਿਆ। ਇਸ ਤੋਂ ਇਲਾਵਾ ਸਾਲ 2019 ਤੋਂ 2023 ਤੱਕ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 1,070 ਖਿਡਾਰੀਆਂ ਨੂੰ 32.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਮੌਜੂਦਾ ਵਿੱਤ ਵਰ੍ਹੇ ਦੌਰਾਨ ਖੇਡਾਂ ਦਾ ਬਜਟ 1790 ਕਰੋੜ ਰੁਪਏ ਰੱਖਿਆ ਹੈ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

Duration:00:09:19

Ask host to enable sharing for playback control

ਵਿਅੰਗ ਤੋਂ ਵਿਰੋਧ ਤੱਕ: ਭਾਰਤੀ ਨੌਜਵਾਨਾਂ ਦੀ ਆਵਾਜ਼ ਬਣ ਰਹੀ ‘ਕਾਕਰੋਚ ਜਨਤਾ ਪਾਰਟੀ’ ਕੀ ਹੈ?

5/25/2026
ਭਾਰਤੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਇੱਕ ਵਿਅੰਗ ਵਜੋਂ ਸ਼ੁਰੂ ਕੀਤੀ ਗਈ 'ਕਾਕਰੋਚ ਜਨਤਾ ਪਾਰਟੀ' ਨੇ ਕੁਝ ਦਿਨਾਂ ਵਿੱਚ ਹੀ ਸੋਸ਼ਲ ਮੀਡੀਆ ਰਾਹੀਂ ਲੱਖਾਂ ਭਾਰਤੀ ਨੌਜਵਾਨਾਂ ਦਾ ਸਮਰਥਨ ਹਾਸਲ ਕਰ ਲਿਆ ਹੈ। ਇਸ ਦੇ ਸਮਰਥਕ ਜਿੱਥੇ ਇਸ ਪਾਰਟੀ ਨੂੰ ਬੇਰੁਜ਼ਗਾਰੀ ਅਤੇ ਮਹਿੰਗਾਈ ਖ਼ਿਲਾਫ਼ ਨੌਜਵਾਨਾਂ ਦੇ ਰੋਸ ਵਜੋਂ ਵੇਖਦੇ ਹਨ ਉੱਥੇ ਹੀ ਕਈ ਇਸ ਨੂੰ ਇੱਕ ਸੋਸ਼ਲ ਮੀਡਿਆ ਉੱਤੇ ਵਾਇਰਲ ਹੋਇਆ 'ਮੀਮ' ਦੱਸ ਰਹੇ ਹਨ ਜੋ ਕੁਝ ਹੀ ਦਿਨਾਂ ਦਾ ਇੱਕ 'ਟਰੇਂਡ' ਵੀ ਹੋ ਸਕਦਾ ਹੈ। ਕੀ ਹੈ ਇਹ ਪਾਰਟੀ ਅਤੇ ਕੀ ਸੀ ਉਹ ਟਿੱਪਣੀ ਜਿਸ ਤੋਂ ਬਾਅਦ ਇਹ ਅੰਦੋਲਨ ਸ਼ੁਰੂ ਹੋਇਆ? ਕੀ ਨਿਪਾਲ ਵਾਂਗ ਇਹ ਵੀ ਦੇਸ਼ ਦੀ gen-z ਵਲੋਂ ਸ਼ੁਰੂ ਹੋਈ ਰਾਜਨੀਤਕ ਲਹਿਰ ਹੈ? ਜਾਣੋ ਇਸ ਪੌਡਕਾਸਟ ਰਾਹੀਂ...

Duration:00:07:09

Ask host to enable sharing for playback control

ਖ਼ਬਰਨਾਮਾ: ਇਜ਼ਰਾਈਲ ਦੀ ਹਿਰਾਸਤ ’ਚੋਂ ਮੁਲਕ ਪਰਤੇ ਆਸਟ੍ਰੇਲੀਅਨ ਨਾਗਰਿਕਾਂ ਨੇ ਲਗਾਏ ਗੰਭੀਰ ਦੋਸ਼

5/25/2026
ਗਾਜਾ ਵਿੱਚ ਸਹਾਇਤਾ ਪਹੁੰਚਾਉਣ ਦੇ ਯਤਨਾਂ ਵਿੱਚ ਜਲਮਾਰਗ ਤੋਂ ਗਏ 11 ਆਸਟ੍ਰੇਲੀਅਨ ਨਾਗਰਿਕਾਂ ਵਿਚੋਂ 7 ਨੂੰ ਇਸਰਾਈਲ ਨੇ ਹਿਰਾਸਤ ਵਿੱਚ ਲੈ ਲਿਆ ਸੀ। ਸੋਮਵਾਰ ਨੂੰ ਇਨ੍ਹਾਂ ਲੋਕਾਂ ਦੇ ਸਿਡਨੀ ਪਹੁੰਚਣ ’ਤੇ ਉਥੇ ਬੇਹੱਦ ਭਾਵੁਕ ਮਾਹੌਲ ਨਜ਼ਰ ਆਇਆ। ਆਸਟ੍ਰੇਲੀਅਨ ਕਾਰਕੁੰਨ ਨੇਵ ਓ’ਕੌਨਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਬੇਹੱਦ ਬੁਰਾ ਵਰਤਾਓ ਕੀਤਾ ਗਿਆ। ਫੈਡਰਲ ਮੰਤਰੀ ਮਾਰਕ ਬਟਲਰ ਨੇ ਇਸ ਵਰਤਾਰੇ ਨੂੰ ਸ਼ਰਮਨਾਕ ਦੱਸਿਆ ਹੈ ਅਤੇ ਕਿਹਾ ਹੈ ਸਰਕਾਰ ਨੇ ਇਜ਼ਰਾਈਲ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਨੂੰ ਸਖਤ ਸ਼ਬਦਾਂ ਵਿੱਚ ਚੁੱਕਿਆ ਹੈ। ਦੂਜੇ ਪਾਸੇ ਇਜ਼ਰਾਈਲ ਦੀ ਜੇਲ੍ਹ ਸੇਵਾ ਨੇ ਦੁਰਵਿਵਹਾਰ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:04:50

Ask host to enable sharing for playback control

NSW ਵਿੱਚ ਪਰਵਾਸੀਆਂ ਲਈ ਪਹਿਲਾ ਸਹਾਇਤਾ ਕੇਂਦਰ ਸ਼ੁਰੂ, ਕੰਮਕਾਜ ਵਾਲੀ ਥਾਂ ’ਤੇ ਹੋ ਰਹੇ ਸ਼ੋਸ਼ਣ ਰੋਕਣ ਵੱਲ ਅਹਿਮ ਕਦਮ

5/25/2026
ਨਿਊ ਸਾਊਥ ਵੇਲਜ਼ ਵਿੱਚ ਸ਼ੁਰੂ ਕੀਤੇ ਗਏ ਪਹਿਲੇ Migrant Workers Centre ਰਾਹੀਂ ਅਸਥਾਈ ਵੀਜ਼ਾ ਧਾਰਕਾਂ ਅਤੇ ਹੋਰ ਪਰਵਾਸੀ ਕਾਮਿਆਂ ਨੂੰ ਕੰਮਕਾਜ ਵਾਲੀ ਥਾਂ ’ਤੇ ਹੋ ਰਹੇ ਸ਼ੋਸ਼ਣ, ਘੱਟ ਤਨਖਾਹ ਅਤੇ ਅਸੁਰੱਖਿਅਤ ਹਾਲਾਤਾਂ ਤੋਂ ਬਚਾਅ ਲਈ ਮਦਦ ਦਿੱਤੀ ਜਾਵੇਗੀ। ਵਿਸਥਾਰ ਵਿਚ ਇਸ ਪੌਡਕਸਟ ਰਾਹੀਂ ਜਾਣੋ...

Duration:00:06:05

Ask host to enable sharing for playback control

The Aboriginal flag: History, meaning and recognition - ਆਦਿਵਾਸੀ ਝੰਡਾ: ਆਸਟ੍ਰੇਲੀਆ ਵਿੱਚ ਪਛਾਣ, ਹੱਕਾਂ ਅਤੇ ਮਾਣ ਦੀ ਇੱਕ ਸਾਂਝੀ ਕਹਾਣੀ

5/23/2026
At school, work, council offices or sporting events, you might see a red, black and yellow flag flying beside the Australian national flag. This is the Aboriginal flag, representing the Aboriginal people of Australia and their connection to land, community and stories. - ਆਸਟ੍ਰੇਲੀਆ ਦੇ ਆਦਿਵਾਸੀ ਝੰਡੇ ਦੀ ਕਹਾਣੀ ਸਿਰਫ਼ ਇਤਿਹਾਸ ਨਹੀਂ, ਸਗੋਂ ਪਛਾਣ, ਹੱਕਾਂ ਅਤੇ ਪ੍ਰਵਾਨਗੀ ਦੀ ਯਾਤਰਾ ਹੈ। ਇਹ ਲੋਕਾਂ ਲਈ ਵੀ ਮਹੱਤਵਪੂਰਨ ਹੈ ਜੋ ਬਹੁ-ਸੱਭਿਆਚਾਰਕ ਆਸਟ੍ਰੇਲੀਆ ਦਾ ਹਿੱਸਾ ਹਨ। ਲਾਲ, ਕਾਲੇ ਅਤੇ ਪੀਲੇ ਰੰਗਾਂ ਵਾਲਾ ਇਹ ਝੰਡਾ ਆਦਿਵਾਸੀ ਲੋਕਾਂ ਦੀ ਧਰਤੀ ਨਾਲ ਡੂੰਘੀ ਸਾਂਝ ਅਤੇ ਉਨ੍ਹਾਂ ਦੇ ਸੰਘਰਸ਼ਾਂ ਨੂੰ ਦਰਸਾਉਂਦਾ ਹੈ। ਇਹ ਰਿਪੋਰਟ ਝੰਡੇ ਦੇ ਇਤਿਹਾਸ, ਇਸ ਦੀ ਪ੍ਰਵਾਨਗੀ ਅਤੇ ਆਧੁਨਿਕ ਆਸਟ੍ਰੇਲੀਆ ਵਿੱਚ ਇਸ ਦੇ ਵੱਧਦੇ ਮਾਣ ਅਤੇ ਸਾਂਝੇ ਅਰਥ ਨੂੰ ਉਜਾਗਰ ਕਰਦੀ ਹੈ।

Duration:00:09:13

Ask host to enable sharing for playback control

ਖ਼ਬਰਾਂ ਫਟਾਫੱਟ: ਕੋਲਜ਼ ਦਾ ਜਵਾਬ, ਇਰਾਨ-ਅਮਰੀਕਾ ਤਣਾਅ ਅਤੇ ਇਬੋਲਾ ਦਾ ਖਤਰਾ ਸੁਰਖੀਆਂ ਵਿੱਚ

5/22/2026
ਇਸ ਹਫਤੇ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਕਈ ਵੱਡੇ ਮਸਲੇ ਚਰਚਾ ਵਿੱਚ ਰਹੇ। ਕੋਲਜ਼ ਵੱਲੋਂ ਗਾਹਕਾਂ ਨੂੰ ਭੁਲੇਖੇ ਵਿੱਚ ਪਾਉਣ ਵਾਲੇ ਡਿਸਕਾਊਂਟ ਅਤੇ ਇਸ ਮਾਮਲੇ ਵਿੱਚ ਕੰਪਨੀ ਵੱਲੋਂ ਆਪਣਾ ਜਵਾਬ ਦਾਖਲ ਕਰਨ ਤੋਂ ਬਾਅਦ ਇਹ ਵਿਵਾਦ ਹੋਰ ਚਰਚਾ ਵਿੱਚ ਆ ਗਿਆ। ਇਸ ਦੇ ਨਾਲ ਹੀ ਇਰਾਨ ਅਤੇ ਅਮਰੀਕਾ ਵਿਚਕਾਰ ਵੱਧਦਾ ਤਣਾਅ, ਅਫਰੀਕਾ ਵਿੱਚ ਇਬੋਲਾ ਦਾ ਫੈਲਾਅ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੀਤੀ ਅਤੇ ਘਰਾਂ ਦੀ ਕਮੀ ਵਰਗੇ ਮੁੱਦਿਆਂ ਨੇ ਵੀ ਸੁਰਖੀਆਂ ਬਣਾਈਆਂ। ਵਿਦੇਸ਼ ਨੀਤੀ ਅਤੇ ਹਾਊਸਿੰਗ ਅਸਮਾਨਤਾ ‘ਤੇ ਵੀ ਤਿੱਖੀ ਚਰਚਾ ਦੇਖਣ ਨੂੰ ਮਿਲੀ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ।

Duration:00:05:25

Ask host to enable sharing for playback control

'ਔਖੇ ਵੇਲੇ ਵਿੱਚ ਵੀ ਸੇਵਾ ਦਾ ਜਜ਼ਬਾ': ਇਸ ਵਲੰਟੀਅਰ ਹਫ਼ਤੇ ਜਾਣੋ ਆਸਟ੍ਰੇਲੀਅਨ ਪੰਜਾਬੀ ਵਲੰਟੀਅਰਾਂ ਨੂੰ ਕੀ ਕਰਦਾ ਹੈ ਪ੍ਰੇਰਿਤ

5/22/2026
ਰਹਿਣ-ਸਹਿਣ ਦੀ ਵੱਧਦੀ ਲਾਗਤ ਅਤੇ ਆਰਥਿਕ ਦਬਾਅ ਦੇ ਬਾਵਜੂਦ, ਲੱਖਾਂ ਆਸਟ੍ਰੇਲੀਆਈ ਹੋਰਨਾਂ ਦੀ ਮਦਦ ਲਈ ਵਲੰਟੀਅਰ ਵਜੋਂ ਅੱਗੇ ਆ ਰਹੇ ਹਨ। 2025 ਵਿੱਚ ਆਸਟ੍ਰੇਲੀਆ 'ਚ ਕੁੱਲ 9.5 ਮਿਲੀਅਨ ਲੋਕਾਂ ਨੇ ਵਲੰਟੀਅਰ ਕੀਤਾ। ਇਸ ਵਲੰਟੀਅਰ ਹਫ਼ਤੇ, ਐਸ ਬੀ ਐਸ ਪੰਜਾਬੀ ਨੇ ਕੁਝ ਪੰਜਾਬੀ ਵਲੰਟੀਅਰਾਂ ਨਾਲ ਗੱਲਬਾਤ ਕਰਕੇ ਜਾਣਿਆ ਕਿ ਕਿਹੜੀ ਸੋਚ ਅਤੇ ਪ੍ਰੇਰਣਾ ਉਨ੍ਹਾਂ ਨੂੰ ਮੁਸ਼ਕਲ ਸਮਿਆਂ ਵਿੱਚ ਵੀ ਸੇਵਾ ਲਈ ਤਿਆਰ ਰੱਖਦੀ ਹੈ। ਸੁਣੋ, ਇਸ ਪੌਡਕਾਸਟ ਰਾਹੀਂ...

Duration:00:11:43

Ask host to enable sharing for playback control

ਖ਼ਬਰਨਾਮਾ: ਫਲੋਟਿਲਾ ਮਿਸ਼ਨ ਤੋਂ ਬਾਅਦ ਆਸਟ੍ਰੇਲੀਆਈ ਕਾਰਕੁਨਾਂ ਨੇ ਇਜ਼ਰਾਈਲੀ ਹਿਰਾਸਤ ਵਿੱਚ ਸ਼ੋਸ਼ਣ ਦੇ ਦੋਸ਼ ਲਗਾਏ

5/22/2026
ਗਾਜ਼ਾ ਨੂੰ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਜ਼ਰਾਈਲ ਦੁਆਰਾ ਹਿਰਾਸਤ ਵਿੱਚ ਲਏ ਗਏ ਕੁਝ ਆਸਟ੍ਰੇਲੀਆਈ ਕਾਰਕੁੰਨਾਂ ਨੇ ਦਾਅਵਾ ਕੀਤਾ ਹੈ ਕਿ ਰਿਹਾਈ ਤੋਂ ਪਹਿਲਾਂ ਉਨ੍ਹਾਂ ਨਾਲ ਸਰੀਰਕ, ਮਨੋਵਿਗਿਆਨਕ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ। ਰਿਪੋਰਟਾਂ ਮੁਤਾਬਕ ਦੱਖਣੀ ਇਜ਼ਰਾਈਲ ਦੀ ਜੇਲ੍ਹ ਵਿੱਚੋਂ 400 ਤੋਂ ਵੱਧ ਕਾਰਕੁੰਨਾਂ ਨੂੰ ਰਿਹਾਅ ਕਰਕੇ ਤੁਰਕੀ ਭੇਜਿਆ ਗਿਆ, ਜਿਨ੍ਹਾਂ ਵਿੱਚ 11 ਆਸਟ੍ਰੇਲੀਆਈ ਨਾਗਰਿਕ ਵੀ ਸ਼ਾਮਲ ਸਨ। ਦੂਜੇ ਪਾਸੇ ਇਜ਼ਰਾਈਲ ਦੀ ਜੇਲ੍ਹ ਸੇਵਾ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਸਾਰੇ ਨਜ਼ਰਬੰਦਾਂ ਨਾਲ ਕਾਨੂੰਨ ਅਨੁਸਾਰ ਵਰਤਾਓ ਕੀਤਾ ਗਿਆ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ

Duration:00:03:44

Ask host to enable sharing for playback control

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਪਰਥ ਦਰਦਨਾਕ ਹਾਦਸੇ ਤੋਂ ਇਬੋਲਾ ਚੇਤਾਵਨੀ ਅਤੇ ਬਾਲੀਵੁੱਡ ਗੱਪਸ਼ੱਪ ਤੱਕ

5/22/2026
ਇਸ ਹਫਤੇ ਦੇ 20 ਮਈ ਵਾਲੇ ਪੂਰੇ ਪ੍ਰੋਗਰਾਮ ਵਿੱਚ ਪਰਥ ਵਿੱਚ 19 ਸਾਲਾਂ ਅੰਤਰਾਸ਼ਟਰੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਪੰਜਾਬ ਤੋਂ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਰਹੇ ਇਬੋਲਾ ਵਾਇਰਸ ਬਾਰੇ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਗਈ ਹੈ। ਪ੍ਰੋਗਰਾਮ ਵਿੱਚ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਬਾਰੇ ਚੱਲ ਰਹੀ ਖਾਸ ਗੱਲਬਾਤ ਦਾ ਦੂਜਾ ਭਾਗ ਵੀ ਸੁਣਿਆ ਜਾ ਸਕਦਾ ਹੈ, ਨਾਲ ਹੀ ਬਾਲੀਵੁੱਡ ਦੀਆਂ ਤਾਜ਼ਾ ਖਬਰਾਂ ਅਤੇ ਮਨੋਰੰਜਨ ਭਰੀ ਗੱਪਸ਼ੱਪ ਵੀ ਸ਼ਾਮਿਲ ਕੀਤੀ ਗਈ ਹੈ।

Duration:00:45:28

Ask host to enable sharing for playback control

ਪੰਜਾਬੀ ਡਾਇਸਪੋਰਾ: ਲੈਸਟਰ ਨੂੰ ਮਿਲਿਆ ਪਹਿਲਾ ਦਸਤਾਰਧਾਰੀ ਮੇਅਰ, ਪ੍ਰੀਤ ਕੌਰ ਗਿੱਲ ਬਣੀ ਮੰਤਰੀ

5/21/2026
ਜਲੰਧਰ ਦੇ ਦੋ ਸਿੱਖਾਂ ਨੇ ਯੂਕੇ ਦੇ ਸਿਆਸੀ ਹਲਕਿਆਂ ਵਿੱਚ ਵੱਡਾ ਨਾਮ ਕਮਾਇਆ ਹੈ। ਫਿਲੌਰ ਨਾਲ ਸਬੰਧਤ ਕੁਲਵਿੰਦਰ ਸਿੰਘ ਜੋਹਲ (56) ਲੈਸਟਰ (Leicester) ਦੇ ਪਹਿਲੇ ਦਸਤਾਰਧਾਰੀ ਸਿੱਖ ਮੇਅਰ ਬਣ ਗਏ ਹਨ। ਯੂਕੇ ਵਿੱਚ ਇੱਕ ਹੋਰ ਮਹੱਤਵਪੂਰਨ ਵਿਕਾਸ ਦੇ ਤਹਿਤ, ਜਲੰਧਰ ਦੇ ਪਿੰਡ ਜੰਮਸ਼ੇਰ ਨਾਲ ਸਬੰਧਤ ਪ੍ਰੀਤ ਕੌਰ ਗਿੱਲ ਨੂੰ ਕੀਰ ਸਟਾਰਮਰ ਸਰਕਾਰ ਦੇ ਕੈਬਨਿਟ ਫੇਰਬਦਲ ਵਿੱਚ ‘ਸਿਹਤ ਅਤੇ ਸਮਾਜਿਕ ਦੇਖਭਾਲ' ਵਿਭਾਗ ਵਿੱਚ ਸਿਹਤ ਨਵੀਨਤਾ ਅਤੇ ਸੁਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:07:53

Ask host to enable sharing for playback control

ਆਸਟ੍ਰੇਲੀਆ ਦੀ ਮਿਕਸਡ ਮਾਰਸ਼ਲ ਆਰਟਸ ਪ੍ਰੋ ਲੀਗ ਵਿੱਚ ਪੰਜਾਬੀ ਫਾਈਟਰ ਅਜੈਦੀਪ ਸਿੰਘ

5/21/2026
ਪੰਜਾਬ ਦੇ ਛੋਟੇ ਜਿਹੇ ਪਿੰਡ ਮੀਆਂਕੋਟ ਦਾ ਜੰਮਪਲ ਅਜੈਦੀਪ ਸਿੰਘ, ਕੁਸ਼ਤੀ ਤੇ ਜੁਜੀਤਸੁ ਤੋਂ ਸਫਰ ਸ਼ੁਰੂ ਕਰ ਕੇ ਹੁਣ MMA Pro League ਵਿੱਚ ਆਪਣਾ ਪਹਿਲਾ ਵੱਡਾ ਦਾਅ ਲਗਾਉਣ ਜਾ ਰਿਹਾ ਹੈ। ਇਹ ਇੱਕ ਅਜਿਹਾ ਮੁਕਾਬਲਾ ਹੈ, ਜਿੱਥੇ ਭਾਰਤੀ ਪਿਛੋਕੜ ਵਾਲੇ ਵਿਰਲੇ ਖਿਡਾਰੀ ਹੀ ਨਜ਼ਰ ਆਉਂਦੇ ਹਨ। ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਅਜੈਦੀਪ ਨੇ ਦੱਸਿਆ ਕਿ ਉਸ ਦੇ ਬਚਪਨ ਦੇ ਦਿਨਾਂ ਵਿੱਚ ਇੱਕ ਐਥਲੀਟ ਨੇ ਜਦੋਂ ਉਸ ਨੂੰ ਦੌੜਦੇ ਹੋਏ ਵੇਖਿਆ ਤਾਂ ਕੁਸ਼ਤੀ ਅਤੇ ਦੌੜਾਂ ਦੀ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਤੇ ਇਸ ਤੋਂ ਬਾਅਦ ਉਸ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਲਗਨ ਅਤੇ ਸਖਤ ਮਿਹਨਤ ਸਦਕਾ ਅਜੈਦੀਪ ਆਸਟ੍ਰੇਲੀਆ-ਨਿਊਜ਼ੀਲੈਂਡ ਦੇ Amateur Mens Bantamweight ਵਿੱਚ ਦੂਜੇ ਨੰਬਰ ਦੇ ਫਾਈਟਰ ਦਾ ਮੁਕਾਮ ਵੀ ਹਾਸਿਲ ਕਰ ਚੁੱਕਾ ਹੈ।

Duration:00:12:59

Ask host to enable sharing for playback control

ਮੈਲਬਰਨ ਵਿੱਚ ਜਲਦ ਖੁੱਲ੍ਹੇਗਾ ਨਵਾਂ ਵਿਸ਼ਾਲ VFS Global ਸੈਂਟਰ: ਕੌਂਸਲ ਜਨਰਲ ਅਨੀਸ਼ ਰਾਜਨ

5/21/2026
ਮੈਲਬਰਨ ਵਿੱਚ ਭਾਰਤ ਦੇ ਕੌਂਸਲ ਜਨਰਲ ਅਨੀਸ਼ ਰਾਜਨ ਨੇ ਭਾਰਤੀ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਸ਼ਹਿਰ ਵਿੱਚ ਇੱਕ ਨਵੇਂ ਅਤੇ ਵਿਸ਼ਾਲ ਵੀਐਫਐਸ ਗਲੋਬਲ ਸੈਂਟਰ ਦੇ ਖੁੱਲ੍ਹਣ ਦਾ ਐਲਾਨ ਕੀਤਾ ਹੈ। ਸੇਂਟ ਕਿਲਡਾ ਰੋਡ ’ਤੇ ਜਲਦ ਸ਼ੁਰੂ ਹੋਣ ਵਾਲਾ ਇਹ ਅਧੁਨਿਕ ਕੇਂਦਰ ਭਾਰਤੀ ਵੀਜ਼ਾ, ਪਾਸਪੋਰਟ, ਓਸੀਆਈ, ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਹੋਰ ਕੌਂਸਲਰ ਸੇਵਾਵਾਂ ਲਈ ਇੱਕ ਵੱਡਾ ਹੱਬ ਬਣੇਗਾ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਕੌਂਸਲ ਜਨਰਲ ਨੇ ਅੱਗੇ ਦੱਸਿਆ ਕਿ ਨਵੇਂ ਸੈਂਟਰ ਦੇ ਖੁੱਲ੍ਹਣ ਨਾਲ ਸਵੈਨਸਟਨ ਸਟਰੀਟ ਸੀਬੀਡੀ ਵਾਲੇ ਮੌਜੂਦਾ ਦਫ਼ਤਰ ’ਤੇ ਦਬਾਅ ਘਟੇਗਾ ਅਤੇ ਵਾਧੂ ਕਾਊਂਟਰਾਂ ਰਾਹੀਂ ਅਪਾਇੰਟਮੈਂਟਾਂ ਲਈ ਲੰਬੇ ਇੰਤਜ਼ਾਰ ਤੋਂ ਰਾਹਤ ਮਿਲੇਗੀ। ਇਸ ਨਾਲ ਸੇਵਾਵਾਂ ਹੋਰ ਤੇਜ਼, ਸੁਚਾਰੂ ਅਤੇ ਸੁਵਿਧਾਜਨਕ ਹੋਣਗੀਆਂ।ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...

Duration:00:06:57

Ask host to enable sharing for playback control

ਆਸਟ੍ਰੇਲੀਆ ਵਿੱਚ ਤਲਾਕ, ਬੱਚਿਆਂ ਦੀ ਕਸਟਡੀ ਅਤੇ ਪਰਿਵਾਰਕ ਹਿੰਸਾ ਵਰਗੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਈਏ?

5/21/2026
ਵਿਸ਼ੇਸ਼ ਤੌਰ ‘ਤੇ ਪੰਜਾਬੀ ਪਰਿਵਾਰਾਂ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਤਲਾਕ, ਪਰਿਵਾਰਿਕ ਹਿੰਸਾ ਜਾਂ ਬੱਚਿਆਂ ਦੀ ਕਸਟਡੀ ਵਰਗੇ ਨਾਜ਼ੁਕ ਮਸਲਿਆਂ ਦੌਰਾਨ ਆਸਟ੍ਰੇਲੀਆ ਦੇ ਨਿਯਮਾਂ ਦੀ ਸਮਝ ਅਤੇ ਸਹੀ ਰਾਹ ਦੀ ਜਾਣਕਾਰੀ ਦੀ ਕਮੀ ਹੁੰਦੀ ਹੈ। ਇਸ ਐਸ ਬੀ ਐਸ ਪੰਜਾਬੀ ਇੰਟਰਵਿਊ ਵਿੱਚ ਅਨੁਭਵੀ ਮੀਡੀਏਟਰ ਮੁਕਤੇਸ਼ ਚਿੱਬੜ ਦੱਸ ਰਹੇ ਹਨ ਕਿ Family Dispute Resolution (FDR) ਕੀ ਹੈ, ਪੇਰੈਂਟਿੰਗ ਮਾਮਲਿਆਂ ਵਿੱਚ ਇਹ ਕਦੋਂ ਅਤੇ ਕਿਵੇਂ ਸਹਾਈ ਹੁੰਦਾ ਹੈ, ਅਤੇ ਕਿਵੇਂ ਇਹ ਪ੍ਰਕਿਰਿਆ ਲੰਬੀਆਂ ਤੇ ਮਹਿੰਗੀਆਂ ਅਦਾਲਤੀ ਕਾਰਵਾਈਆਂ ਤੋਂ ਪਹਿਲਾਂ ਪਰਿਵਾਰਾਂ ਨੂੰ ਇੱਕ ਸੁਰੱਖਿਅਤ ਅਤੇ ਘੱਟ ਖਰਚ ਵਾਲਾ ਰਾਹ ਮੁਹੱਈਆ ਕਰ ਸਕਦੀ ਹੈ। ਗੱਲਬਾਤ ਦੌਰਾਨ ਪਰਿਵਾਰਕ ਹਿੰਸਾ, ਇੰਟਰਵੈਨਸ਼ਨ ਆਰਡਰ, ਪੇਰੈਂਟਿੰਗ ਪਲਾਨ, ਵਿੱਤੀ ਸਮਝੌਤਿਆਂ ਅਤੇ ਲੋੜੀਂਦੇ ਦਸਤਾਵੇਜ਼ਾਂ ਵਰਗੇ ਅਹਿਮ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ ਹੈ।

Duration:00:23:26

Ask host to enable sharing for playback control

ਖ਼ਬਰਨਾਮਾ: ਆਸਟ੍ਰੇਲੀਆ 'ਚ ਲੱਗਾ ਨੌਕਰੀਆਂ ਨੂੰ ਝਟਕਾ: ਬੇਰੁਜ਼ਗਾਰੀ ਦਰ ਹੁਣ 4.5%

5/21/2026
ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 4.5 ਫੀਸਦੀ ਤੱਕ ਪਹੁੰਚ ਗਈ ਹੈ, ਜੋ ਮਾਰਚ ਦੇ ਮੁਕਾਬਲੇ 0.2 ਫੀਸਦੀ ਵੱਧ ਹੈ। ਅਪ੍ਰੈਲ ਮਹੀਨੇ ਦੌਰਾਨ ਕਰੀਬ 19,000 ਲੋਕਾਂ ਦੀ ਨੌਕਰੀ ਘੱਟ ਹੋਈ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ, ਇਹ ਵਾਧਾ ਖਾਸ ਕਰਕੇ ਔਰਤਾਂ ਦੇ ਰੁਜ਼ਗਾਰ ਵਿੱਚ ਆਈ ਕਮੀ ਕਾਰਨ ਹੋਇਆ ਹੈ। ਹੋਰ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:04:56

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਸੋਨਮ ਬਾਜਵਾ ਵੱਲੋਂ ਪ੍ਰਿਟੀ ਜ਼ਿੰਟਾ ਦੀ ਸ਼ਲਾਘਾ, ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਨੂੰ ਕਰ ਰਹੀ ਸਮਰਥਨ

5/20/2026
ਆਪਣੀ ਆਉਣ ਵਾਲੀ ਫਿਲਮ ‘ਪਿੱਟ ਸਿਆਪਾ’ ਨੂੰ ਲੈ ਕੇ ਚਰਚਾ ਵਿੱਚ ਚੱਲ ਰਹੀ ਸੋਨਮ ਬਾਜਵਾ ਇਨ੍ਹਾਂ ਦਿਨਾਂ ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਨੂੰ ਸਮਰਥਨ ਦੇਣ ਕਰਕੇ ਵੀ ਸੁਰਖੀਆਂ ਵਿੱਚ ਹੈ। ਸੋਨਮ ਨੇ ਟੀਮ ਦੀ ਕੋ-ਓਨਰ ਪ੍ਰਿਟੀ ਜ਼ਿੰਟਾ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ ਅਤੇ ਕਿਹਾ ਕਿ ਉਹ ਉਨ੍ਹਾਂ ਦੀਆਂ ਫਿਲਮਾਂ ਅਤੇ ਪੰਜਾਬ ਲਈ ਜਜ਼ਬੇ ਦੀ ਲੰਮੇ ਸਮੇਂ ਤੋਂ ਪ੍ਰਸ਼ੰਸਕ ਰਹੀ ਹੈ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਗ ਗੱਪਸ਼ੱਪ...

Duration:00:05:49

Ask host to enable sharing for playback control

ਜਦੋਂ 1968 'ਚ 11 ਸਾਲ ਦੇ ਬੱਚੇ ਦੇ ਦਸਤਖ਼ਤ ਬਣੇ ਆਸਟ੍ਰੇਲੀਆਈ ਸਿੱਖ ਇਤਿਹਾਸ ਦਾ ਹਿੱਸਾ

5/20/2026
1968 ਵਿੱਚ ਜਦੋਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਪਹਿਲੇ ਗੁਰਦੁਆਰਾ ਸਾਹਿਬ ਵੂਲਗੂਲਗਾ ਦੀ ਸਥਾਪਨਾ ਹੋਈ ਸੀ, ਉਸ ਇਤਿਹਾਸਕ ਪਹਿਲੀ ਮੀਟਿੰਗ ਵਿੱਚ ਇੱਕ 11 ਸਾਲ ਦਾ ਬੱਚਾ ਵੀ ਮੌਜੂਦ ਸੀ ਜਿਸ ਨੇ ਰਜਿਸਟਰ ਤੇ ਆਪਣੇ ਦਸਤਖ਼ਤ ਕੀਤੇ ਸਨ। 58 ਸਾਲਾਂ ਦੀ ਲੰਮੀ ਯਾਤਰਾ ਤੋਂ ਬਾਅਦ, ਉਹੀ ਵਿਅਕਤੀ ਅੱਜ ਇਸ ਗੁਰਦੁਆਰੇ ਦਾ ਸਕੱਤਰ ਹੈ ਅਤੇ ਹਾਲ ਹੀ ਦੇ ਵਿੱਚ ਜਦੋਂ ਉਹ ਪਹਿਲਾ ਰਜਿਸਟਰ ਮੁਕੰਮਲ ਭਰ ਗਿਆ, ਉਨ੍ਹਾਂ ਦੇ ਦਸਤਖ਼ਤ ਆਖ਼ਰੀ ਸਫ਼ੇ ਤੇ ਵੀ ਹਨ।

Duration:00:07:49

Ask host to enable sharing for playback control

ਜਾਣੋ, ਵਧੀਆਂ ਵਿਆਜ ਦਰਾਂ ਵਿਚਾਲੇ ਘਰੇਲੂ ਬਜਟ ਤੇ ਮੌਰਟਗੇਜ ਬਾਰੇ ਮਾਹਿਰਾਂ ਦੇ ਮਸ਼ਵਰੇ

5/20/2026
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਵਲੋਂ 5 ਮਈ ਨੂੰ ਵਿਆਜ ਦਰਾਂ ਵਿੱਚ ਕੀਤੇ ਗਏ ਲਗਾਤਾਰ ਤੀਸਰੇ ਇਜ਼ਾਫੇ ਤੋਂ ਬਾਅਦ ਮੌਜੂਦਾ ਵਿਆਜ ਦਰ 4.35% ਹੋ ਗਈ ਹੈ। ਇਸੇ ਵਾਧੇ ਦੇ ਨਾਲ ਹੀ ਆਰਬੀਏ (RBA) ਨੇ ਇਹ ਸੰਕੇਤ ਵੀ ਦਿੱਤੇ ਹਨ ਕਿ ਮਹਿੰਗਾਈ ਨੂੰ ਕਾਬੂ ਵਿੱਚ ਲਿਆਉਣ ਲਈ ਆਉਣ ਵਾਲੇ ਸਮੇਂ ਵਿੱਚ ਵੀ ਵਿਆਜ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਵਿਆਜ ਦਰ ਵਿੱਚ ਹੋਏ ਤਾਜ਼ੇ ਵਾਧੇ ਤੋਂ ਬਾਅਦ ਆਮ ਅਤੇ ਕਾਰੋਬਾਰੀ ਲੋਕਾਂ ਦੀਆਂ ਜੇਬਾਂ ਉੱਤੇ ਕਿੰਨਾ ਕੁ ਅਸਰ ਪਵੇਗਾ ਅਤੇ ਲੋਕਾਂ ਨੂੰ ਆਪਣੇ ਘਰਾਂ ਦਾ ਬਜਟ ਬਣਾਉਣ ਵਿੱਚ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਇਸ ਬਾਬਤ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਮਾਹਿਰਾਂ ਨੇ ਮੌਰਟਗੇਜਦੀ ਯੋਜਨਾਬੰਦੀ ਅਤੇ ਘਰੇਲੂ ਬਜਟ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...

Duration:00:10:19